Clean Diesel ਟਰੱਕ ਵਿਡੀਓ ਟ੍ਰੇਨਿੰਗ

ਇਸ ਆਨਲਾਈਨ ਕੋਰਸ ਵਿੱਚ ਤੁਹਾਡਾ ਸਵਾਗਤ ਹੈ। ਵਿਡੀਓ ਦੀ ਇਸ ਲੜੀ ਵਿੱਚ, ਅਸੀਂ clean diesel ਦੇ ਰਹੱਸ ਦਾ ਭੇਦ ਖੋਲ੍ਹਣ ਵਿੱਚ ਸਹਾਇਤਾ ਕਰਾਂਗੇ ਤਾਂ ਜੋ ਤੁਸੀਂ ਆਪਣੇ ਟਰੱਕ ਨੂੰ ਚੰਗੀ ਤਰ੍ਹਾਂ ਸਮਝ ਸਕੋ ਅਤੇ ਇਸਦੀ ਸਮਰੱਥਾ ਨੂੰੰ ਵਧਾ ਸਕੋ।

ਨਵੀਨਤਮ ਟਰੱਕਾਂ ਵਿੱਚ ਡੀਜ਼ਲ ਪ੍ਰਦੂਸ਼ਣ ਨੂੰ ਰੋਕਣ ਲਈ ਤਕਨੀਕਾਂ ਹੁੰਦੀਆੰ ਹਨ।  ਡੀਜ਼ਲ ਐਗਜ਼ਾਸਟ ਪ੍ਰਦੂਸ਼ਣ ਹਰ ਕਿਸੇ ਨੂੰ ਪ੍ਰਭਾਵਿਤ ਕਰਦਾ ਹੈ - ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਜਿਹੜੇ ਮੁੱਖ ਸੜਕ ਮਾਰਗਾਂ ਨੇ ਨੇੜੇ ਰਹਿੰਦੇ, ਕੰਮ ਕਰਦੇ ਅਤੇ ਸਕੂਲ ਜਾਂਦੇ ਹਨ।  ਪੁਰਾਣੇ ਡੀਜ਼ਲ ਟਰੱਕਾਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਅਸਥਮਾ, ਦਿਲ ਦੀ ਬਿਮਾਰੀ, ਕੈਂਸਰ ਅਤੇ ਜਨਮ ਦੇ ਨੁਕਸ ਪੈਦਾ ਕਰ ਸਕਦਾ ਹੈ।

ਟ੍ਰੇਨਿੰਗ ਦਾ ਸਾਰ

ਇਹ ਵਿਡੀਓ ਕੋਰਸ ਤੁਹਾਨੂੰ ਦਿਖਾਏਗਾ ਕਿ ਤੁਸੀਂ ਆਪਣੇ clean diesel ਟਰੱਕ ਦੀ ਦੇਖਭਾਲ ਕਿਵੇਂ ਕਰਨੀ ਹੈ, ਮਹਿੰਗੀ ਮੁਰੰਮਤ ਤੋਂ ਕਿਵੇਂ ਬਚਣਾ ਹੈ, ਅਤੇ ਬਾਲਣ ਦੇ ਪੈਸੇ ਕਿਵੇਂ ਬਚਾਉਣੇ ਹਨ। ਇਸ ਕੋਰਸ ਨੂੰ ਸੱਤ ਵਿਡੀਓ ਵਿੱਚ ਵੰਡਿਆ ਗਿਆ ਹੈ।

1.  ਆਪਣੇ Clean Diesel ਟ੍ਰੱਕਾਂ ਬਾਰੇ ਸਮਝਣਾ

ਮੁੱਖ ਨੁਕਤੇ

ਇਹ ਸਮਝ ਲੈਣ ਨਾਲ ਕਿ ਤੁਹਾਡਾ ਟ੍ਰੱਕ ਕਿਵੇਂ ਕੰਮ ਕਰਦਾ ਹੈ, ਇਹ ਗੱਲਾਂ ਹੋ ਸਕਦੀਆਂ ਹਨ:

  • ਨਿਰਾਸ਼ਾ ਖ਼ਤਮ ਕਰਨ ਵਿੱਚ ਸਹਾਇਤਾ
  • ਪੈਸੇ ਦੀ ਬੱਚਤ


2.  5 ਤਰੀਕੇ Clean Diesel ਟ੍ਰੱਕ ਅਲੱਗ ਹੁੰਦੇ ਹਨ

ਮੁੱਖ ਨੁਕਤੇ

Clean diesel ਟ੍ਰੱਕ ਪੁਰਾਣੇ ਟ੍ਰੱਕਾਂ ਨਾਲੋਂ ਅਲੱਗ ਢੰਗ ਨਾਲ ਕੰਮ ਕਰਦੇ ਹਨ

  1. Idling ਇੰਜਨ ਨੂੰ ਨੁਕਸਾਨ ਪਹੁੰਚਾਉਂਦੀ ਹੈ
  2. ਡੈਸ਼ਬੋਰਡ ਲਾਈਟਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ
  3. ਰਿਸਾਵਾਂ ਨੂੰ ਤੁਰੰਤ ਠੀਕ ਕਰਨਾ ਚਾਹੀਦਾ ਹੈ
  4. ਆਦਰਸ਼ RPM ਅਲੱਗ ਹੁੰਦਾ ਹੈ
  5. ਰੱਖ-ਰਖਾਵ ਵਧੇਰੇ ਮਹੱਤਵਪੂਰਨ ਹੈ


3.  Clean Diesel ਟ੍ਰੱਕ ਪ੍ਰਦੂਸ਼ਣ ਕੰਟ੍ਰੋਲ ਉਪਕਰਣ

ਮੁੱਖ ਨੁਕਤੇ

DPF ਸਿਸਟਮ ਬਨਾਮ DEF ਸਿਸਟਮ

DPF ਸਿਸਟਮ

  • 2007 ਅਤੇ ਨਵੇਂਂ ਇੰਜਨਾਂ ਵਿੱਚ
  • ਕਾਲਖ਼ (soot) ਅਤੇ ਸੁਆਹ (ash) ਇਕੱਠੀ ਕਰਦਾ ਹੈ
  • ਸੁਆਹ ਹਟਾਉਣ ਲਈ ਮੈਨੁਅਲੀ ਸਾਫ਼ ਕਰਨਾ ਚਾਹੀਦਾ ਹੈ

DEF ਸਿਸਟਮ

  • 2010 ਅਤੇ ਨਵੇਂਂ ਇੰਜਨਾਂ ਵਿੱਚ
  • ਐਗਜ਼ਾਹਸਟ ਨੂੰ ਘੱਟ ਨੁਕਸਾਨਦਾਇਕ ਹੋਣ ਲਈ ਤਬਦੀਲ ਕਰਦਾ ਹੈ
  • DEF ਫਲੁਇਡ ਲੋੜੀਂਦਾ ਹੈ


4.  ਡੀਜ਼ਲ ਪਾਰਟੀਕੁਲੇਟ ਫਿਲਟਰ (DPF) ਰੀਜੈਨਸ

ਮੁੱਖ ਨੁਕਤੇ

  1. ਗਰਮ ਐਗਜ਼ਾਹਸਟ ਤੁਹਾਡੇ ਟ੍ਰੱਕ ਦੇ DPF ਨੂੰ ਸਾਫ਼ ਕਰਨ ਵਿੱਚ ਸਹਾਇਤਾ ਕਰਦਾ ਹੈ
  2. ਜੇ ਤੁਹਾਡੀ DPF ਲਾਈਟ ਚਾਲੂ ਹੈ, ਤੁਹਾਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ
    • ਇੱਕ Active Regen ਬਣਾਉਣ ਲਈ ਇੰਜਨ ਨੂੰ ਬਹੁਤ ਜ਼ਿਆਦਾ ਚਲਾਓ (ਵਿਕਲਪਿਕ)
    • ਜੇ ਇਹ ਕੰਮ ਨਹੀੰ ਕਰਦਾ, ਇੱਕ Parked Regen ਸਟਾਰਟ ਕਰੋ
    • ਜੇ ਇਹ ਕੰਮ ਨਹੀੰ ਕਰਦਾ, ਆਪਣੇ ਟ੍ਰੱਕ ਨੂੰ ਸਰਵਿਸ ਕਰਵਾਉਣ ਲਈ ਲਿਜਾਓ


5.  ਇੰਜਨ ਦੇ ਭਾਗ ਜਿਹੜੇ DPF ਨੂੰ ਪ੍ਰਭਾਵਿਤ ਕਰਦੇ ਹਨ

ਮੁੱਖ ਨੁਕਤੇ

  1. DPF ਸਮੱਸਿਆਵਾਂ ਤੋਂ ਬਚਣ ਲਈ ਆਪਣੇ ਪੂਰੇ ਇੰਜਨ ਦਾ ਨਿਯਮਿਤ ਰੂਪ ਵਿੱਚ ਰੱਖ-ਰਖਾਵ ਕਰੋ
  2. ਜੇ ਤੁਹਾਨੂੰ ਆਪਣੇ DPF ਨਾਲ ਲਗਾਤਾਰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਆਪਣੇ ਬਾਕੀ ਦੇ ਇੰਜਨ ਦੀ ਹੋਰ ਸਮੱਸਿਆਵਾਂ ਲਈ ਜਾਂਚ ਕਰੋ


6.  ਪੈਸਾ ਬਚਾਉਣ ਵਾਲਾ ਰੱਖ-ਰਖਾਵ

ਮੁੱਖ ਨੁਕਤੇ

  1. ਆਪਣੇ ਇੰਜਨ ਦੀ ਰਿਸਾਵਾਂ ਅਤੇ ਫਲੁਇਡ ਦੀ ਵਰਤੋਂ ਲਈ ਰੋਜ਼ਾਨਾ ਜਾਂਚ ਕਰੋ
  2. ਯਕੀਨੀ ਬਣਾਓ ਕਿ ਤੁਹਾਨੂੰ ਇਹ ਜਾਣਕਾਰੀ ਹੈ:
    • ਤੁਹਾਡੇ ਟ੍ਰੱਕ ਦੇ ਰੁਟੀਨ ਰੱਖ-ਰਖਾਵ ਦਾ ਨਿਰਧਾਰਿਤ ਸਮਾਂ
    • ਜਦੋੰ ਤੁਹਾਡੇ ਟ੍ਰੱਕ ਨੂੰ clean diesel ਮਕਾਨਿਕ ਦੀ ਜ਼ਰੂਰਤ ਪਵੇਗੀ
  3. ਕਿਸੇ ਵੀ ਸਮੱਸਿਆ ਨੂੰ ਤੁਰੰਤ ਠੀਕ ਕਰੋ!


7.  DPF ਦੀ ਸਫ਼ਾਈ ਅਤੇ ਤਬਦੀਲੀ

ਮੁੱਖ ਨੁਕਤੇ

DPF ਦੀ ਸਫ਼ਾਈ ਅਤੇ ਤਬਦੀਲੀ

DPF ਨੂੰ ਸਾਲ ਵਿੱਚ ਘੱਟੋ-ਘੱਟ ਇਕ ਵਾਰ ਮਕੈਨਿਕ ਤੋਂ ਸਾਫ਼ ਜਾਂ ਤਬਦੀਲ ਕਰਵਾਓ

ਇਹ ਯਕੀਨੀ ਬਣਾਓ ਕਿ ਮਕੈਨਿਕ:

  • DOC ਅਤੇ SCR ਦੇ ਜਾਮ ਹੋਣ ਦੀ ਜਾਂਚ ਕਰਦਾ ਹੈ
  • ਇਕ Parked Regen ਚਲਾਉਂਦਾ ਹੈ
  • DPF Cleaning History ਸ਼ੀਟ ਭਰਦਾ ਹੈ (ਸਿਰਫ਼ DPF ਸਫਾਈ ਲਈ)

Reconditioned ਅਤੇ Aftermarket DPFs:

  • ਸਸਤੇ ਹੁੰਦੇ ਹਨ
  • ਸਹੀ ਢੰਗ ਨਾਲ ਕੰਮ ਕਰ ਸਕਦੇ ਹਨ ਜਾਂ ਨਹੀਂ

ਆਪਣੀ ਜਾਣਕਾਰੀ ਦੀ ਪਰਖ ਕਰੋ

ਇਸ ਪ੍ਰਸ਼ਨਾਵਲੀ ਵਿੱਚ ਸ਼ਾਮਲ ਹੋਵੋ ਇਹ ਦੇਖਣ ਲਈ ਕਿ ਤੁਸੀਂ ਆਪਣੇ Clean Diesel ਟਰੱਕ ਨੂੰ ਕਿੰਨੀ ਚੰਗੀ ਤਰ੍ਹਾਂ ਜਾਣਦੇ ਹੋ।

Start Test Punjabi Opens in new window

DPF ਕਲੀਨਿੰਗ ਵਾਉਚਰ ਪ੍ਰੋਗਰਾਮ ਬੰਦ ਹੋ ਚੁਕਾ ਹੈ।  DPF ਕਲੀਨਿੰਗ ਵਾਉਚਰ ਹੁਣ ਉਪਲਬਧ ਨਹੀੰ ਹਨ।

ਜੇ ਤੁਹਾਡੇ ਕੋਲ ਕੋਈ ਸਵਾਲ ਹਨ, ਕਿਰਪਾ ਕਰਕੇ 206-689-4057 ’ਤੇ ਕਾਲ ਕਰੋ ਜਾਂ bethc@pscleanair.org ’ਤੇ ਈਮੇਲ ਕਰੋ।

ਸਵੀਕ੍ਰਿਤੀਆਂ

Puget Sound Clean Air Agency ਉਨ੍ਹਾਂ ਸਾਰੇ ਵਿਅਕਤੀਆਂ ਦਾ ਧੰਨਵਾਦ ਕਰਨਾ ਚਾਹੁੰਦੀ ਹੈ ਜਿਨ੍ਹਾਂ ਨੇ ਇਨ੍ਹਾਂ ਟ੍ਰੇਨਿੰਗ ਵੀਡਿਓ ਨੂੰ ਤਿਆਰ ਕਰਨ ਵਿੱਚ ਯੋਗਦਾਨ ਪਾਇਆ ਹੈ, ਜਿਸ ਵਿੱਚ ਸ਼ਾਮਲ ਹਨ ਇਸ ਵੀਡਿਓ ਲੜੀ ਵਿੱਚ ਦਿਖਾਈ ਦੇਣ ਵਾਲੇ ਟ੍ਰੱਕ ਡ੍ਰਾਈਵਰ, ਹੈਵੀ-ਡਿਊਟੀ ਟ੍ਰੱਕਾਂ ਦੇ ਰੱਖ-ਰਖਾਵ ਬਾਰੇ ਆਪਣੀ ਤਕਨੀਕੀ ਮਹਾਰਤ ਪ੍ਰਦਾਨ ਕਰਨ ਵਾਲੇ ਵਿਅਕਤੀ, ਅਤੇ ਭਾਈਚਾਰੇ ਦੇ ਉਹ ਮੈਂਬਰ ਜਿਨ੍ਹਾਂ ਨੇ ਇਨ੍ਹਾਂ ਵੀਡਿਓ ਦੇ ਅਨੁਵਾਦ ਵਿੱਚ ਸਹਾਇਤਾ ਪ੍ਰਦਾਨ ਕੀਤੀ।

ਅਸਵੀਕਾਰਤਾ

Puget Sound Clean Air Agency ਵਿਸ਼ੇਸ਼ ਬ੍ਰਾਂਡਾਂ ਜਾਂ ਉਤਪਾਦਾਂ ਦਾ ਸਮਰਥਨ ਨਹੀਂ ਕਰਦੀ। 

ਇਸ ਵੀਡਿਓ ਵਿੱਚ ਦਿਖਾਏ ਗਏ ਸਾਰੇ ਬ੍ਰਾਂਡ ਉਤਪਾਦ ਸਿਰਫ਼ ਸਿਖਲਾਈ ਦੀਆਂ ਉਦਾਹਰਣਾ ਦੇ ਤੌਰ 'ਤੇ ਪ੍ਰਦਾਨ ਕੀਤੇ ਗਏ ਹਨ ਅਤੇ ਇਨ੍ਹਾਂ ਦਾ ਵੀਡਿਓ ਦੇ ਵਿੱਚ ਸ਼ਾਮਲ ਹੋਣਾ Puget Sound Clean Air Agencyਦੁਆਰਾ ਅਪ੍ਰਤੱਖ ਸਮਰਥਨ ਨਹੀਂ ਹੈ।